FYI MEDIA GROUP ਤੇ ਆਸਟ੍ਰੇਲੀਆ ਦੇ ਅਦਾਰਾ HAWKS AWP PRODUCTION ਦਾ ਸਾਂਝਾ ਉਪਰਾਲਾ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਭਾਗਿਆਸ਼੍ਰੀ ਤੋਂ ਇਲਾਵਾ ਪ੍ਰਮੁੱਖ ਸ਼ਖਸ਼ੀਅਤਾਂ ਨੇ ਭਰੀ ਹਾਜ਼ਰੀ ਐਂਕਰ-FYI ਮੀਡੀਆ ਗਰੁੱਪ ਵੱਲੋਂ ਆਪਣੀ ਪਰਵਾਜ਼ ਦਾ ਦਾਇਰਾ ਦਿਨੋ ਦਿਨ ਮੋਕਲਾ ਕੀਤਾ ਜਾ ਰਿਹਾ ਹੈ। ਅਦਾਰੇ ਵੱਲੋਂ ਭਾਰਤ, ਕੈਨੇਡਾ ਅਤੇ ਅਮਰੀਕਾ ਤੋਂ ਇਲਾਵਾ ਦੁਨੀਆਂ ਦੇ ਹੋਰ ਕਈ ਦੇਸ਼ਾਂ ਅੰਦਰ ਆਪਣਾ ਕਾਰੋਬਾਰੀ ਦਾਇਰਾ ਵਧਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਆਸਟ੍ਰੇਲੀਆ ਦੇ ਸਰੋਤਿਆਂ ਤਕ ਪਹੁੰਚਣ ਦਾ ਉਪਰਾਲਾ ਕੀਤਾ ਗਿਆ ਹੈ। FYI ਮੀਡੀਆ ਗਰੁੱਪ ਨੇ ਆਸਟ੍ਰੇਲੀਆ ਦੇ ਮਸ਼ਹੂਰ ਬਰਾਂਡ HAWKS AWP ਪ੍ਰੋਡਕਸ਼ਨ ਦੇ ਸਹਿਯੋਗ ਨਾਲ ਆਸਟਰੇਲੀਆਂ ’ਚ ਆਪਣੇ ਸਾਰੇ ਚੈਨਲਾਂ ਨੂੰ ਲਾਂਚ ਕੀਤਾ ਹੈ। ਚੈਨਲਾਂ ਦੀ ਲਾਂਚਿੰਗ ਮੌਕੇ ਰੱਖੇ ਗਏ ਸਮਾਗਮ ’ਚ ਬਾਲੀਵੁੱਡ ਮਸ਼ਹੂਰ ਅਦਾਕਾਰਾ ਭਾਗਿਆਸ਼੍ਰੀ ਤੋਂ ਇਲਾਵਾ ਆਸਟ੍ਰੇਲੀਆ ਮੈਲਬੌਰਨ ਦੇ ਕੌਂਸਲ ਜਨਰਲ ਡਾ. ਸੁਸ਼ੀਲ ਕੁਮਾਰ ਸਮੇਤ ਸਥਾਨਕ ਉੱਘੀਆਂ ਸ਼ਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ FYI ਮੀਡੀਆ ਦੇ (CEO & Co-Founder) ਤੀਰਥ ਸਿੰਘ ਅਤੇ ਅਦਾਰਾ HAWKS AWP ਪ੍ਰੋਡਕਸ਼ਨ ਦੇ (Founders & Directors) ਹਰਮੀਤ ਸਿੰਘ ਅਤੇ ਅਮਨ ਨੇ ਚੈਨਲ ਦੀ ਲਾਂਚਿੰਗ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਕਾਬਲੇਗੌਰ ਹੈ ਕਿ FYI ਮੀਡੀਆ ਗਰੁੱਪ ਨੇ ਆਪਣੇ ਚੈਨਲਾਂ ਜ਼ਰੀਏ ਭਾਰਤ, ਕੈਨੇਡਾ ਅਤੇ ਅਮਰੀਕਾ ਵਿਚ ਵੱਸਦੇ ਵੱਡੀ ਗਿਣਤੀ ਪੰਜਾਬੀ ਸਰੋਤਿਆਂ ਤਕ ਆਪਣੀ ਪਹੁੰਚ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। FYI ਮੀਡੀਆ ਨਾਰਥ ਅਮਰੀਕਾ ’ਚ ਸਭ ਤੋਂ ਵੱਡਾ ਸਾਊਥ ਏਸੀਅਨ ਕੰਨਟੈਂਟ ਪ੍ਰੋਵਾਈਡਰ ਹੈ ਜੋ 18 ਚੈਨਲਾਂ ਦੀ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
